Friday, 28 October 2011

Amandeep Aman's selected poems and songs

HOME

ਹਰ ਸਾਲ ਜਦ ਜੂਨ ਆਉਦਾ
ਮੈਨੰੂ ਇੱਕ ਸਵਾਲ ਪਾਉਦਾ

ਉੱਚੀ ਕਰ ਗੀਤਾਂ ਦੀ ਲੋਅ ਨੰੂ 
ਕਾਲਖ ਦਾ ਬੱਦਲ ਏ ਮੰਡਰਾਉਦਾ

ਕਾਲੀ ਹਨੇਰੀ ਦਾ ਮੌਸਮ ਹੈ ਬੇਸ਼ੱਕ
ਗਜ਼ਲਾਂ ਦੇ ਰਹਾਗਾਂ ਮੈ ਦੀਪ ਜਗਾਉਦਾ

ਤੰੂ ਵੀ ਸਮੇ ਨਾਲ ਕਰ ਸਮਝੋਤੇ
"ਅਕਲਮੰਦ" ਮੈਨੰੂ ਆ ਸਮਝਾਉਦਾ

ਲਿਖਿਆ ਕਰ ਹੰੁਦੇ ਵਿਕਾਸ ਦੀਆਂ ਗੱਲਾਂ
ਲਿਖ ਨਾ ਕਿ ਜੜੀ ਤੇਜ਼ਾਬ ਕੌਣ ਪਾਉਦਾ

ਰੋਡੇ, ਧੰੁਮੇ, ਮਹਿਤੇ, ਚਾਵਲੇ ਦੇ ਵਾਗੰੂ
ਖਰੀਦਦਾਰ ਮੇਰਾ ਵੀ ਮੱੁਲ ਲਗਾਉਦਾ

ਗਰੇਵਾਲ ਬਣ, ਬਣ ਭੋਮਾ, ਵਲਟੋਹਾ
ਜੀ ਹਜ਼ੂਰੀਆ ਬਣਾ ਮੈ ਹਾਕਮ ਚਾਹੰੁਦਾ

ਨੀਵੀ ਪਾ ਕੇ ਉੱਠ ਗਏ ਜ਼ਮੀਰਾਂ ਦੇ ਗਾਹਕ
ਅਖੇ,, ਇਹ ਤਾਂ "ਹਵਾਰੇ" ਦੀ ਹਾਂ ਚ ਹਾਂ ਿਮਲਾਉਦਾ

ਮਰ ਖਪ ਗਏ ਜੋ ਵੱਢਦੇ ਰਹੇ ਜੀਭਾਂ
"ਚੋਹਲੇ ਵਾਲਾ ਿਨਰਮਲ" ਤਾਂ ਅੱਜ ਵੀ ਏ ਗਾਉਦਾ

ਸਾਲਾਂ ਪਹਿਲਾਂ ਜੋ ਰੂਹਾਂ ਨਾਲ ਕੀਤੇ
"ਅਮਨ" ਤਾਂ ਯਾਰੋ ਉਹ ਵਾਅਦੇ ਨਿਭਾਉਦਾ


xxxxxxxx

ਮੁੱਠੀਆਂ ਦੇ ਵਿੱਚ ਕੈਦ ਹਵਾਵਾਂ
ਕਦੇ ਕਦੇ ਮੈ ਕਰਨੀਆਂ ਚਾਹਵਾਂ

ਗੱਲਾਂ ਕਰਦੇ ਖੁਦ ਨਾਲ,ਤੱਕ ਕੇ
ਕਹਿੰਦੇ ਚੰੁਬੜੀਆਂ ਲੋਕ ਬਲਾਵਾਂ

ਆਪਣੇ ਆਪ ਨਾ' ਰੱੁਸ ਕੇ ਅਕਸਰ
ਆਪਣੇ ਆਪ ਨੰੂ ਆਪ ਮਨਾਵਾਂ

ਦਿਲ ਦੇ ਬੂਹੇ ਦਸਤਕ ਦਿੰਦੀਆਂ
ਚੱਲ ਕੇ ਆਈਆਂ ਜੀ ਕਵਿਤਾਵਾਂ

ਤੇਰੇ ਵਰਗੀਆਂ ਇਹ ਵੀ ਜ਼ਿੱਦੀ
ਮੁੜ ਘਿੜ ਪੁੱਛਣ ਤੇਰਾ ਸਿਰਨਾਵਾਂ

ਸੰਦਲੀ ਪੌਣਾਂ ਬੱਦਲ ਘਨੇੜੀ
ਚੜ ਕੇ ਗਈਆਂ, ਦੂਰ ਨੇ ਥਾਵਾਂ

ਰੁੱਤਾਂ ਜਦੋ ਸੰਗੀਤਮਈ ਹੋਵਣ
ਮੈ ਤਾਂ ਅੱਡ ਕੇ ਖੜਜਾਂ ਬਾਹਵਾਂ

ਅੱਖੀਆਂ ਦੇ ਕੋੇਏ ਗਿੱਲੇ ਹੋਵਣ
ਯਾਦ ਤੇਰੀ ਵਿੱਚ ਜਦ ਵੀ ਗਾਵਾਂ

ਜੋਬਨ ਦਾ ਏ ਤਿੱਖੜ ਦੁਪਹਿਰਾ
ਮੱਥੇ ਡੰਮ ਗਏ ਢਲੀਆਂ ਛਾਵਾਂ

ਸਾਨੰੂ ਦੋਵੇ ਕੰਡ ਕਰ ਤੁਰ ਗਏ
"ਅਮਨ ਜੀ"ਸੱਜਣ ਤੇ ਕਵਿਤਾਵਾਂxxxxxxxxx

ਬੱਦਲਾਂ ਦੇ ਪ੍ਰਛਾਂਵੇ ਫੜਨਾ ਚਾਹੰੁਨਾ ਹਾਂ 
ਪੌੜੀ ਲਾ ਅਸਮਾਨੇ ਚੜਨਾ ਚਾਹੰੁਨਾ ਹਾਂ

ਕਿਸਮਤ ਵਾਲਾ ਸੂਰਜ ਵਿੰਗ ਤੜਿੰਗਾ ਏ
ਮੇਹਨਤ ਦੇ ਰੰਦੇ ਨਾ' ਘੜਨਾ ਚਾਹੰੁਨਾ ਹਾਂ

ਉਹਨੇ ਆਖਿਆ,ਸੋਹਣਾ ਚੰਨ ਲਗਦਾ
ਉਦੋ ਤੋ ਉਹਦੇ ਮੱਥੇ ਜੜਨਾ ਚਾਹੁੰਨਾ ਹਾਂ

ਆਪਣੇ ਆਪ ਚ ਹੋਇਆ ਕੈਦੀ ਬੰਦਸ਼ਾਂ ਦਾ
ਜ਼ਜ਼ਬਾਤਾਂ ਦੇ ਹੜ੍ਹ, ਹੜ੍ਹਨਾ ਚਾਹੰੁਨਾ ਹਾਂ

ਜਿਸ ਵੇਲੇ ਮੈ ਬੇਬਸ ਅਤੇ ਲਾਚਾਰ ਹੋਇਆ
ਉਸ ਵੇਲੇ ਖੁਦ ਨਾ' ਲੜਨਾ ਚਾਹੰੁਨਾ ਹਾਂ

ਉਹਦੇ ਨੈਣਾਂ ਦੇ ਵਿੱਚ ਲਿਖੀ ਇਬਾਰਤ ਜੋ
ਅਨਪੜ੍ਹ ਹਾਂ, ਪਰ ਪੜਨਾ ਚਾਹੰੁਨਾ ਹਾਂ

ਬਿਰਹਾ ਦੀ ਅੱਗ ਸਾੜ ਸੁਆਹ ਕਰਦੀ
ਜਾਣ ਬੱੁਝ ਕੇ ਫਿਰ ਵੀ ਸੜਨਾ ਚਾਹੰੁਨਾ ਹਾਂ

ਸ਼ਰਤਾਂ ਲਾ ਲਾ ਕੇ ਬਾਜ਼ੀਆਂ ਜਿੱਤੀਆਂ ਮੈ
ਖਬਰੇ ਕਾਹਨੰੂ ਉਸ ਤੋ ਹਰਨਾ ਚਾਹੰੁਨਾ ਹਾਂ

"ਅਮਨ ਜੀ"ਪਾਗਲ ਏ ਜਾਂ ਸ਼ਾਇਰ ਕਹੋ
ਸੱਚੀ ਗੱਲ ਬੇਮੌਤੇ ਮਰਨਾ ਚਾਹੰੁਨਾ ਹਾਂ


xxxxxxxxxxx


ਸੋਚ ਕੁਆਰੀ ਗੀਤ ਜਨਮਿਆ,ਗੀਤ ਜਨਮਿਆ ਪੀੜਾਂ ਦਾ 
ਜੀਹਦੀ ਗੋਦੀ ਪਾਉਣਾ ਸੀ ਉਹ ਹਿੱਸਾ ਬਣ ਗਿਆ ਭੀੜਾਂ ਦਾ

ਵਿੱਚ ਬਜ਼ਾਰਾਂ ਮਹਿੰਗੇ ਮੁੱਲ ਤੇ,ਵਿਕਦੀ ਇੱਕ ਤਸਵੀਰ ਦਿਸੀ
ਕੁੜੀ ਭਿਖਾਰਨ ਪਿੰਡਾ ਕੱਜਦੀ,ਪਹਿਰਾਵਾ ਸੀ ਲੀਰਾਂ ਦਾ

******
ਹਾਰੇ ਨਹੀ ਨਾਅਰੇ ਸਾਡੇ
ਹਾਰੇ ਨਹੀ ਜੈਕਾਰੇ ਸਾਡੇ
ਸੰਘਾਂ ਵਿੱਚ ਜਦ ਤਾਂਈ ਜ਼ੁਬਾਨ ਬਾਕੀ ਏ

ਮੁੱਕੇ ਵਿਦਰੋਹ ਨਹੀ ਅਜੇ
ਅੱਖੀਆਂ ਚ ਰੋਹ ਨੇ ਅਜੇ
ਅੰਬਰਾਂ ਚ ਝੂਲਦਾ ਨਿਸ਼ਾਨ ਬਾਕੀ ਏ

ਭਰਮਾਂ ਨੰੂ ਤੋੜਨਾ ਏ
ਕਰਜ਼ਾ ਵੀ ਮੋੜਨਾ ਏ
ਵੈਰੀਆਂ ਦਾ ਚੜਿਆ ਲਗਾਨ ਬਾਕੀ ਏ

ਨੀਦਾਂ ਵਾਲੀ ਘੂਕ ਚੜੀ
ਵਖਤਾਂ ਨੇ ਕੌਮ ਫੜੀ
ਸੁੱਤੇ ਹੋਏ ਲੋਕਾਂ ਨੰੂ ਜਗਾਣ ਬਾਕੀ ਏ

ਲੰਮੀਆਂ ਨੇ ਵਾਟਾਂ ਯਾਰਾ
ਹੋਣਗੀਆ ਘਾਟਾਂ ਯਾਰਾ
ਪਰ, ਸਮਝੀ ਨਾ ਪੈਰਾਂ ਚ ਥਕਾਨ ਬਾਕੀ ਏ

ਮਰੀਆਂ ਜਮੀਰਾਂ ਨਹੀ ਜੀ
ਪਾਣੀ ਤੇ ਲਕੀਰਾਂ ਨਹੀ ਜੀ
ਹਵਾ ਵਿੱਚ ਲਿਖੇ ਫੁਰਮਾਨ ਬਾਕੀ ਏ

ਰੁਕ ਗਏ ਜੋ ਹੋਰ ਹੋਣੇ
ਝੁਕ ਗਏ ਜੋ ਕਮਜ਼ੋਰ ਹੋਣੇ
ਫਤਹਿ ਅਜੇ ਕਰਨਾ ਮੈਦਾਨ ਬਾਕੀ ਏ

ਟੱੁਟੇ ਹੋਏ ਤਾਰੇ ਨਹੀ ਹਾਂ
ਅਸੀ ਕੋਈ ਵਿਚਾਰੇ ਨਹੀ ਹਾਂ
ਗੁਰੂ ਦੀ ਨਿਗ੍ਹਾ ਚ ਸਨਮਾਨ ਬਾਕੀ ਏ

ਸਿਰ ਸੁੱਟ ਬਹਿ ਜਾਈਏ
ਖਾਈਏ ਕੁੱਟ ਸਹਿ ਜਾਈਏ
ਮਰੇ ਨਹੀ,, ਬਾਹਾਂ ਚ ਅਜੇ ਜਾਨ ਬਾਕੀ ਏ

ਗੈਰਤਾਂ ਦੀ ਪਾਣ ਚੜੀ
ਹੱਥੀ ਕਿਰਪਾਨ ਫੜੀ
"ਅਮਨ ਜੀ" ਲਹੂ ਵਿੱਚ ਆਨ ਬਾਕੀ ਏ


********

1) ਪੰਜਾਬੀਉ ਜੀਣਾ ਏ ਜਾਂ ਮਰਨਾ ਏ
ਬੇਗੈਰਤ ਹੋ ਬਹਿਣਾ ਏ ਜਾਂ ਸੀਨਾ ਤਾਣ ਕੇ ਖੜਨਾ ਏ
ਦੱਸ ਕੇ ਜਾਇਉ ਵੇ ਪੰਜਾਬੀਉ ਜੀਣਾ ਏ ਜਾਂ ਮਰਨਾ ਏ
ਹੋਰ ਕਿੰਨਾ ਚਿਰ ਬਹਿ ਕੇ ਤੱਕਣਾ ਬੁੱਲ ਡਿੱਗਣਗੇ ਊਠਾਂ ਦੇ
ਪੰਥ ਦੇ ਠੇਕੇਦਾਰ ਤਾਂ ਪਲਦੇ ਆਪ ਦਿੱਲੀ ਦੀਆ ਜੂਠਾਂ ਤੇ
ਆਉਣ ਵਾਲੀਆ ਨਸਲਾਂ ਨੇ ਸਭ ਦੋਸ਼ ਤੁਸਾਂ ਸਿਰ ਮੜਨਾ ਏ
ਦੱਸ ਕੇ ਜਾਇਉ ਵੇ ਪੰਜਾਬੀਉ ਜੀਣਾ ਏ ਜਾਂ ਮਰਨਾ ਏ

ਸ਼ੇਰਾਂ ਵਾਂਗ ਦਹਾੜਨਾ ਏ ਜਾਂ ਗਧਿਆ ਵਾਂਗੂੰ ਹੀਗਣਾਂ ਏ
ਬਣਨਾ ਬਾਜ਼ ਪੰਜਾਬੀਉ ਜਾਂ ਕੀੜਿਆ ਵਾਂਗੂੰ ਰੀਗਣਾਂ ਏ
ਜਾਂ ਫਿਰ ਜੈਨੀ,ਬੋਧੀਆ ਵਾਂਗੂੰ ਬਿਪਰ ਪਹਾੜਾ ਪੜਨਾ ਏ
ਦੱਸ ਕੇ ਜਾਇਉ ਵੇ ਪੰਜਾਬੀਉ ਜੀਣਾ ਏ ਜਾਂ ਮਰਨਾ ਏ
ਲੂਣ ਦੀਆ ਖਾਣਾਂ ਵਿੱਚ ਡਿੱਗੀ ਹਰ ਸ਼ੈਅ ਲੂਣ ਹੀ ਹੋ ਜਾਂਦੀ
ਸੌ ਜਾਵਣ ਰਖਵਾਲੇ ਜੀਹਦੇ ਕੌਮ ਹੋਦ ਹੀ ਖੋ ਜਾਂਦੀ
ਉੱਠੋ ਜਾਗੋ ਸੁੱਤਿਉ ਕਦੋ ਕੁ ਹੋਦ ਬਚਾਉਣ ਲਈ ਅੜਨਾ ਏ

ਦੱਸ ਕੇ ਜਾਇਉ ਵੇ ਪੰਜਾਬੀਉ ਜੀਣਾ ਏ ਜਾਂ ਮਰਨਾ ਏ
ਮਰ ਕੇ ਵੀ ਉਹ ਕਦੇ ਨਹੀ ਮਰਦੇ ਜਿਹਨਾਂ ਸ਼ਹਾਦਤ ਜਾਮ ਪੀਤੇ
ਹੋਏ ਹੈਰਾਨੀ ਜਦ ਮੈ ਦੇਖਾਂ ਗਿੱਦੜਾਂ ਸ਼ੇਰ ਗੁਲਾਮ ਕੀਤੇ
ਅਣਖ ਜੁਰੱਅਤ ਲਹੂ ਚੌ ਮੁੱਕ ਜਏ ਕੀ ਜਾ ਰਣ ਵਿੱਚ ਲੜਨਾ ਏ
ਦੱਸ ਕੇ ਜਾਇਉ ਵੇ ਪੰਜਾਬੀਉ ਜੀਣਾ ਏ ਜਾਂ ਮਰਨਾ ਏ

ਬਣਨਾ ਏ ਤਾਂ ਵਾਰਿਸ ਬਣਿਉ "ਬੱਬਰ ਸਿੰਘ ਦਿਲਾਵਰ ਦੇ"
"ਰਾਜੋਆਣੀਏ" ਮਰਦ ਦੇ ਵਾਂਗੂੰ ਗੱਜਿਉ ਵਿਹੜੇ ਜਾਬਰ ਦੇ
ਗੈਰਤ-ਮੰਦ ਨੇ ਮੌਤ ਵਿਆਹੁਣੀ ਹੱਸ ਕੇ ਫਾਂਸੀ ਚੜਨਾ ਏ
ਦੱਸ ਕੇ ਜਾਇਉ ਵੇ ਪੰਜਾਬੀਉ ਜੀਣਾ ਏ ਜਾਂ ਮਰਨਾ ਏ
ਕਿਹੜੀ ਏ ਇਤਿਹਾਸ ਚ ਮੱਲਣੀ "ਅਮਨਾ" ਸੋਚ ਕੇ ਥਾਂ ਦੱਸਿਉ
"ਸੁੱਖੀ ਕੈਟ" ਜਾਂ "ਬੱਬਰ ਹਵਾਰਾ" "ਅਮਨ" ਸੋਚ ਕੇ ਨਾਂ ਦੱਸਿਉ
ਯਾਰਾਂ ਦੇ "ਲਹੂ" ਵਿੱਚ ਹੱਥ ਰੰਗਣੇ ਜਾਂ "ਜੇਲਾਂ" ਵਿੱਚ ਸੜਨਾ ਏ
ਦੱਸ ਕੇ ਜਾਇਉ ਵੇ ਪੰਜਾਬੀਉ ਜੀਣਾ ਏ ਜਾਂ ਮਰਨਾ ਏ.

2) ਗਜ਼ਲ

ਇੱਕ ਕੁੜੀ ਮਿਲੀ ਕਵਿਤਾਵਾਂ ਜਿਹੀ ਭਟਕੇ ਨੂੰ ਮਿਲ ਗਏ ਰਾਹਵਾਂ ਜਿਹੀ
ਜਿਉ ਹਾੜ੍ਹ ਮਹੀਨੇ ਵਿੱਚ ਕਣੀਆ
ਉਹ ਮਾਰੂਥਲ ਵਿੱਚ ਛਾਵਾਂ ਜਿਹੀ
ਬੋਲੇ ਤਾਂ ਵੱਜਦੀਆ ਸ਼ਹਿਨਾਈਆ
ਤੁਰਦੀ ਤਾਂ ਲੱਗੇ ਹਵਾਵਾਂ ਜਿਹੀ
ਕਦੇ ਲੱਗਦੀ ਘੋਰ ਉਦਾਸ ਕੁੜੀ
ਕਦੇ ਲੱਗਦੀ ਅੱਥਰੇ ਚਾਵਾਂ ਜਿਹੀ
ਜਿਥੇ ਜਾ ਭਟਕਣ ਮੁੱਕ ਜਾਂਦੀ
ਕਦੇ ਲੱਗਦੀ ਏ ਉਹਨਾਂ ਥਾਵਾਂ ਜਿਹੀ
ਉਹ ਗੀਤ, ਗਜ਼ਲ ਕਦੇ ਨਜ਼ਮ ਲੱਗੇ
ਲੱਗਦੀ ਏ ਸਾਹਿਤਕ ਨਾਵਾਂ ਜਿਹੀ
ਕਦੇ ਲੱਗਦੀ ਰੂਹ ਦੀ ਹਾਨਣ ਉਹ
ਕਦੇ ਧੀ, ਭੈਣ ਕਦੇ ਮਾਵਾਂ ਜਿਹੀ
ਕੀ ਹੋਰ ਦੇਵਾਂ ਤਸ਼ਬੀਹਾਂ ਮੈ
ਲਗਦੀ ਏ "ਅਮਨ" ਦੁਆਵਾਂ ਜਿਹੀ

3) ਗਜ਼ਲ

ਮੁੱਦਤ ਬਾਅਦ ਇੱਕ ਫੁੱਲ ਨੂੰ ਮਿਲਿਆ
ਸ਼ਰਾਰਤ ਜਿਹੀ ਚੁਲ-ਬੁਲ ਨੂੰ ਮਿਲਿਆ
ਮੁੱਹਬਤਾਂ ਦੇ ਬਾਗਾਂ ਚ ਗਜ਼ਲਾਂ ਪਈ ਗਾਵੇ
ਮੈ ਯਾਰੋ ਬੁਲ-ਬੁਲ ਨੂੰ ਮਿਲਿਆ
ਘੁਟ ਘੁਟ ਜ਼ਿੰਦਗੀ ਜਿਊਣ ਵਾਲਿਉ
ਮੈ ਪਰ ਜ਼ਿੰਦਗੀ ਖੁਲ ਨੂੰ ਮਿਲਿਆ
ਗਰਜ਼ਾਂ ਲਈ ਸਿੱਕਿਆ ਨਾਲ ਤੁਲਦੇ ਨੇ ਲੋਕੀ
ਮੈ ਅਨਮੋਲ ਅਤੁੱਲ ਨੂੰ ਮਿਲਿਆ
ਵਿਕਾਊ ਜਿਹੇ ਲੋਕਾਂ ਦੀ ਮੰਡੀ ਏ ਦੁਨੀਆ
ਮੈ ਇਨਸਾਨ ਅਮੁੱਲ ਨੂੰ ਮਿਲਿਆ
ਕਿਸ਼ਤਾਂ ਚ ਜ਼ਿੰਦਗੀ ਜਿਊਣਾ ਨਾ ਜਾਣੇ
ਮੈ ਇੱਕ ਜ਼ਿੰਦਗੀ "ਫੁਲ" ਨੂੰ ਮਿਲਿਆ
ਹੱਸੇ ਤਾਂ ਫੁੱਲਾਂ ਨਾਲ ਭਰ ਜਾਏ ਵਿਹੜਾ
ਮੈ ਹਾਸੇ ਡੁੱਲ-ਡੁੱਲ ਨੂੰ ਮਿਲਿਆ
ਪਾਰ ਕਰੇ ਨਫਰਤ ਦੀਆ ਨਹਿਰਾਂ
ਸਾਹਿਤ ਦੇ ਬੰਨੇ ਪੁੱਲ ਨੂੰ ਮਿਲਿਆ
ਭੁਲ ਕੇ ਵੀ ਭੁਲਿਆ ਭਲਾਇਆ ਨਾ ਜਾਵੇ
ਚੇਹਰੇ ਉਸ "ਅਮਨ" ਅਭੁੱਲ ਨੂੰ ਮਿਲਿਆ.


4) ਜ਼ਿੰਦਗੀ ਦੇ ਵਿੱਚ ਜਦ ਵੀ ਕਿਧਰੇ ਡਾਵਾਂ ਡੋਲ ਹੋਇਆ, ਯਾਦ ਯਾਰਾਂ ਦੀ ਮੁੜ ਕੇ ਮੈਨੂੰ ਪੈਰੀ ਕਰ ਜਾਂਦੀ
ਚੜਦੀ-ਕਲਾ ਚ ਰੱਖਿਆ ਏ ਯਾਦਾਂ ਜ਼ਜ਼ਬਾਤਾਂ ਨੇ, ਨਹੀ ਤਾਂ ਜ਼ਿੰਦਗੀ ਕਦੋ ਦੀ ਖਬਰੇ ਹੌਸਲਾ
ਹਰ ਜਾਂਦੀ
ਕੌਮੀ ਦਰਦ ਲਈ ਜ਼ਜ਼ਬੇ ਸੀ ਜੋ ਮੇਰਿਆ ਮਿੱਤਰਾਂ ਦੇ, ਆਵੇ ਯਾਦ ਤਾਂ ਅੱਖ ਏ ਮੱਲੋਜ਼ੋਰੀ ਭਰ ਜਾਂਦੀ
"ਅਮਨ" ਵੀ ਜ਼ਿੰਦਗੀ ਕੱਟਦਾ ਵਾਂਗਰ ਬੁਜ਼ਦਿਲ ਲੋਕਾਂ ਦੇ, "ਯਾਦ ਸ਼ਹੀਦਾਂ ਵਾਲੀ" ਜੇਕਰ ਸੀਨਿਉ ਮਰ ਜਾਂਦੀ
"ਸੱਚ ਦੀ ਸ਼ਮਾਂ" ਤੋ ਹੋਣਾ ਜੋ ਕੁਰਬਾਨ ਜਾਣਦੇ ਸੀ, ਸਾਥ ਜਿਹਨਾਂ ਨੇ ਮਾਣਿਆ ਹੋਵੇ ਉਹਨਾਂ "ਪਤੰਗਿਆ" ਦਾ
ਅਣਖਾਂ ਦੇ ਨਾਲ ਉਹ ਤਾਂ ਜ਼ਿੰਦਗੀ ਜੀਣਾ ਸਿੱਖ ਜਾਂਦੇ, ਰੰਗ ਜਿਹਨਾਂ ਤੇ ਚੜ ਜਏ ਰੰਗ "ਬਸੰਤੀ ਰੰਗਿਆ" ਦਾ
ਆਪਣਾ ਦੁੱਖ- ਸੁੱਖ ਭੁੱਲ ਕੇ ਦਰਦ ਵੰਡਾਉਦੇ ਲੋਕਾਂ ਦੇ , ਇਹੀਉ ਹੁੰਦਾ ਹਾਲ ਏ "ਕੌਮੀ ਇਸ਼ਕ ਦੇ ਡੰਗਿਆ" ਦਾ
"ਅਮਨ" ਬੁਲਾਉਦੇ ਲੋਕੀ ਸਾਨੂੰ ਵੱਖ-ਵੱਖ ਨਾਵਾਂ ਤੋ, ਇਤਿਹਾਸ ਕਰੂੰਗਾ ਫੈਸਲਾ ਦੇਖਿਉ "ਮੰਦਿਆ ਚੰਗਿਆ" ਦਾ
"ਅਕਲਾਂ ਵਾਲੇ" ਆ ਕੇ ਮੈਨੂੰ "ਅਕਲਾਂ" ਦੇਣ ਲੱਗੇ, ਛੇੜਿਆ ਨਾ ਕਰ ਕਹਿੰਦੇ ਐਵੇ "ਤਿੱਖੀਆ ਖਾਰਾਂ" ਨੂੰ
"ਇਸ਼ਕ" ਕਹੇ ਜੇ ਫਰਜਾਂ ਤੋ ਕੰਡ ਕਰਕੇ ਬੈਠ ਗਿਆ, ਕੀਕਣ ਮੂੰਹ ਦਿਖਾਵੇਗਾ ਫਿਰ "ਵਿਛੜੇ ਯਾਰਾਂ" ਨੂੰ
"ਅਕਲਾਂ ਵਾਲੇ" ਆਖਣ ਜਿੱਤ ਨਸੀਬ ਨਹੀ ਹੋਣੀ, "ਇਸ਼ਕ" ਕਹੇ ਚਲ ਤੁਰਿਆ ਭੁਲ ਕੇ "ਜਿੱਤਾਂ- ਹਾਰਾਂ ਨੂੰ
"ਕਲਮਾਂ" ਦੇ ਨਾਲ ਐਪਰ ਜਿੱਤ ਕੇ "ਜੰਗ" ਦਿਖਾਵਾਂਗੇ, "ਅਮਨ" ਤੁਰੇ ਹਾਂ ਦੱਸਣ ਇਹ "ਖੂਨੀ ਤਲਵਾਰਾਂ" ਨੂੰ
"ਸੱਚ ਦੇ ਮਾਰਗ" ਤੇ ਤੁਰਨਾ ਜਿਉ ਤੁਰਨਾ ਸੂਲਾਂ ਤੇ, ਫਿਰ ਵੀ ਇਸ ਮਾਰਗ ਦੇ "ਪਾਂਧੀ" ਬਣ ਕੇ ਰਹਿਣਾ ਏ
ਆਪਣੀ "ਹੌਦ" ਦੱਸਣ ਲਈ ਹਿੱਕਾਂ ਤਾਣ ਖਲੋਵਾਂਗੇ, ਝੂਠ ਦੇ "ਵਹਿੰਦੇ ਵਹਿਣਾਂ" ਵਿੱਚ ਨਾ ਅਸਾਂ ਨੇ ਵਹਿਣਾ ਏ
"ਨਾ ਥਿੜਕੇ ਸੀ" "ਨਾ ਥਿੜਕਾਂਗੇ" ਹੁੰਦਿਆ ਵਾਰਾਂ ਤੋ, ਹਰ ਇੱਕ "ਵਾਰ" ਨੂੰ ਹਿੱਕ ਤੇ ਅਸੀ ਤਾਂ ਸਿਖਿਆ ਸਹਿਣਾ ਏ
"ਸੀਸ" ਗੁਆ ਕੇ ਵੀ ਆਪਣਾ ਤੁਸੀ "ਸਿਦਕ" ਬਚਾ ਰੱਖਿਉ, "ਅਮਨ" ਬਜ਼ਰੁਗਾਂ ਦਾ ਸਾਨੂੰ ਬਸ ਇਹੀਉ ਕਹਿਣਾ ਏ.


5)ਗੱਲ ਸੁਣ ਜਾਇਉ ਮੇਰੇ ਵੀਰਿਉ ਪੰਜਾਬੀਉ, ਮਹਿਕਾਂ ਤੋ ਵਿਹੂਣਿਉ ਵੇ ਫੁੱਲ ਵੇ ਗੁਲਾਬੀਉ
ਪਿਉ- ਦਾਦੇ ਵਾਲੀ ਜਿਹੜੀ ਸੀਸ ਉਤੇ ਸਜਦੀ ਸੀ,ਦੱਸਿਉ ਵੇ ਕਿਥੇ ਉਹ ਗੁਆਚੀ "ਦਸਤਾਰ" ਏ
ਸਮੈਕਾਂ ਦਿਆ ਸੂਟਿਆ ਤੇ ਬੁੱਲਟ ਦੇ ਝੂਟਿਆ ਤੋ, ਹਟ ਕੇ ਵੀ ਮਿੱਤਰੋ ਜਰੂਰੀ ਕੰਮਕਾਰ ਨੇ
ਨਸ਼ੇ ਵਰਤਾਉਣ ਵਾਲੇ, ਗੰਦੇ ਗਾਣੇ ਗਾਉਣ ਵਾਲੇ, ਜਾਣਿਉ ਨਾ "ਸ਼ਹਿਦ" ਇਹ ਤਾਂ ਕੌੜੇ ਜ਼ਹਿਰੀ "ਅੱਕ" ਨੇ
ਧੀਆ ਜੋ ਪੰਜਾਬ ਦੀਆ ਸਾਊ ਤੇ ਸ਼ਰੀਫ ਯਾਰੋ, ਉਹਨਾਂ ਦੇ "ਬੇਗੈਰਤ" ਇਹ ਮਿਣਦੇ ਪਏ ਲੱਕ ਨੇ
ਵਿਰਸੇ ਦੇ ਵਾਰਿਸ ਇਹ ਖੁਦ ਨੂੰ ਕਹਾਉਣ ਵਾਲੇ, ਅਸਲ ਚ "ਕੈਸਰ" ਦਾ ਰੂਪ ਕਲਾਕਾਰ ਨੇ
ਸਮੈਕਾਂ ਦਿਆ ਸੂਟਿਆ ਤੇ ਬੁੱਲਟ ਦੇ ਝੂਟਿਆ ਤੋ, ਹਟ ਕੇ ਵੀ ਮਿੱਤਰੋ ਜਰੂਰੀ ਕੰਮਕਾਰ ਨੇ
ਸਾਧਾਂ ਵਾਲੀ ਜੋਕ ਜਿਹੜੀ ਚੁੰਬੜੀ ਸਮਾਜ ਤਾਂਈ, "ਪੂਹਲੇ" ਵਾਂਗੂ ਪੈਣਾ ਇਹਨੂੰ ਜਿਉਦਿਆ ਨੂੰ ਸਾੜਨਾ
ਸਾਡੇ ਸਮਿਆ ਦੇ ਇਤਿਹਾਸ ਦੀ ਕਿਤਾਬ ਵਿੱਚੋ, ਸਾਧਾਂ ਵਾਲਾ ਵਰਕਾ ਤਾਂ ਪੈਣਾ ਸਾਨੂੰ ਪਾੜਨਾ
ਜਿੱਥੇ- ਜਿੱਥੇ ਕਾਬਜ਼ ਨੇ ਵਾਰਿਸ "ਨਰੈਣੂਆ" ਦੇ, "ਲਛਮਣ ਸਿੰਘ" ਬਣ ਦੇਣੇ ਲਲਕਾਰ ਨੇ
ਸਮੈਕਾਂ ਦਿਆ ਸੂਟਿਆ ਤੇ ਬੁੱਲਟ ਦੇ ਝੂਟਿਆ ਤੋ, ਹਟ ਕੇ ਵੀ ਮਿੱਤਰੋ ਜਰੂਰੀ ਕੰਮਕਾਰ ਨੇ
ਸਿੱਖੀ ਵਾਲੇ ਬੋਹੜ ਦੀਆ ਜੜ੍ਹਾਂ ਚ ਤੇਜ਼ਾਬ ਪਾ ਕੇ, "ਨੰਨੀ ਛਾਂ" ਦੇ ਹੁੰਦੇ ਜੋ ਪਾਖੰਡ ਦੇਖੇ ਰੋਜ਼ ਨੇ
ਸਿੱਖਾਂ ਦੇ ਘਰਾਣਿਆ ਚੌ ਨੂੰਹਾਂ-ਧੀਆ ਆਗੂ ਬਣ, "ਸ਼ਿਵਲਿੰਗ" ਪੂਜਦੀਆ ਚਾੜੇ ਚੰਦ ਰੋਜ਼ ਨੇ
ਸ਼ਕਲਾਂ ਤੇ ਸੂਰਤਾਂ ਹੀ ਸਿੱਖਾਂ ਜਿਹੀਆ ਜਾਪਦੀਆ, ਬਾਕੀ ਯਾਰੋ "ਬਿਪਰਾਂ" ਦੇ ਸਾਰੇ ਸੰਸਕਾਰ ਨੇ
ਸਮੈਕਾਂ ਦਿਆ ਸੂਟਿਆ ਤੇ ਬੁੱਲਟ ਦੇ ਝੂਟਿਆ ਤੋ, ਹਟ ਕੇ ਵੀ ਮਿੱਤਰੋ ਜਰੂਰੀ ਕੰਮਕਾਰ ਨੇ
ਕਰਕੇ ਵਿਚਾਰ ਤੁਸੀ ਆਪ ਕਰੋ ਫੈਸਲਾ ਜੀ, ਬਣਨਾ "ਸਮੈਕੀਏ" ਜਾਂ ਕੌਮ ਦੇ ਭਵਿੱਖ ਜੀ
ਸ਼ਾਇਰਾਂ ਦੀਆ ਕਲਮਾਂ ਨਾ ਕਰਨ ਲਿਹਾਜ਼ ਕਦੇ, ਜੋ ਵੀ ਕਿਰਦਾਰ ਹੋਣਾ "ਅਮਨ" ਜਾਊ ਲਿਖ ਜੀ
ਬਣਿਉ "ਹਵਾਰੇ" ਜਾਂ ਫੇਰ "ਗੱਗੂ ਡੌਨ" ਬਣ ਜਾਇਉ, ਬਣਿਉ ਨਾ "ਰਵੀ" ਜਿਹੇ, ਕੌਮ ਦੇ ਗੱਦਾਰ ਨੇ
ਸਮੈਕਾਂ ਦਿਆ ਸੂਟਿਆ ਤੇ ਬੁੱਲਟ ਦੇ ਝੂਟਿਆ ਤੋ, ਹਟ ਕੇ ਵੀ ਮਿੱਤਰੋ ਜਰੂਰੀ ਕੰਮਕਾਰ ਨੇ
ਸਮੈਕਾਂ ਦਿਆ ਸੂਟਿਆ ਤੇ ਬੁੱਲਟ ਦੇ ਝੂਟਿਆ ਤੋ, ਹਟ ਕੇ ਵੀ ਮਿੱਤਰੋ ਜਰੂਰੀ ਕੰਮਕਾਰ ਨੇ.

6)ਫਿਰੇ ਬਚਾਉਦੀ ਖੁਦ ਨੂੰ ਏਸ ਕੁਲਹਿਣੀਆ ਰੁੱਤਾਂ ਤੋ
ਮਾਂ ਬੋਲੀ ਤੰਗ ਆ ਗਈ ਆਪਣੇ ਲਾਡਲੇ ਪੁੱਤਾਂ ਤੋ
ਹੱਥੀ ਚਾਵਾਂ ਸਧਰਾਂ ਨਾਲ ਜੋ ਬੂਟੇ ਲਾਏ ਸੀ
ਗੁਰੂਆ ਪੀਰਾਂ ਦੀ ਸਿਖਿਆ ਦੇ ਪਾਣੀ ਪਾਏ ਸੀ
ਮਮਤਾ ਦੀ ਬੁੱਕਲ ਵਿੱਚ ਲੋਰੀਆ ਦੇ ਸੁਆਏ ਸੀ
ਬਣਕੇ ਰੁੱਖ ਉਹਨਾਂ ਨੇ ਕੀ ਕੀ ਗੁੱਲ ਖਿਲਾਏ ਸੀ
ਨਾ ਫਲ, ਨਾ ਫੁੱਲ, ਨਾ ਛਾਂਵਾਂ ਹੀ ਮਿਲੀਆ ਰੁੱਖਾਂ ਤੋ
ਮਾਂ ਬੋਲੀ ਤੰਗ ਆ ਗਈ ਆਪਣੇ ਲਾਡਲੇ ਪੁੱਤਾਂ ਤੋ
ਸਮਝ ਨਾ ਆਉਦੀ ਲੋਕੋ ਦੁਨੀਆ ਰੰਗ-ਬਿਰੰਗੀ ਏ
ਮਾਂ ਆਪਣੀ ਹੋਈ ਮਾੜੀ ਤੇ ਮਤਰੇਈ ਚੰਗੀ ਏ
ਨੰਗੇ ਜਿਸਮਾਂ ਵਿੱਚ ਕੀਤੀ ਇਹਨਾਂ ਮਾਂ ਵੀ ਨੰਗੀ ਏ
ਐਸੇ ਪੁੱਤਾਂ ਨਾਲੋ ਤਾਂ ਮਾਂ ਬਾਂਝ ਹੀ ਚੰਗੀ ਏ
ਪੱਤ ਲੁਟਾ ਕੇ ਬਹਿ ਗਈ ਏ ਮਾਂ ਅੱਜ ਕਪੁੱਤਾਂ ਤੋ
ਮਾਂ ਬੋਲੀ ਤੰਗ ਆ ਗਈ ਆਪਣੇ ਲਾਡਲੇ ਪੁਤਾਂ ਤੋ
ਜਿਹਨੂੰ ਪੁੱਛ ਲਉ ਉਹੀਉ ਸੇਵਾਦਾਰ ਪੰਜਾਬੀ ਦਾ
ਕਹਿੰਦੇ ਕਰਦੇ ਅਸੀ ਬੜਾ ਸਤਿਕਾਰ ਪੰਜਾਬੀ ਦਾ
ਚੈਨਲਾਂ ਉੱਤੇ ਦੇਖ ਲਉ ਵਧਦਾ ਪਿਆਰ ਪੰਜਾਬੀ ਦਾ
ਨੰਗੇ ਵੀਡੀਉ ਬਣ ਗਏ ਨੇ ਸ਼ਿੰਗਾਰ ਪੰਜਾਬੀ ਦਾ
ਸਿੱਖ ਗਏ ਲੋਕੀ ਵੜ੍ਹੇ ਪਕਾਉਣੇ ਅੱਜਕੱਲ ਥੁੱਕਾਂ ਤੋ
ਮਾਂ ਬੋਲੀ ਤੰਗ ਆ ਗਈ ਆਪਣੇ ਲਾਡਲੇ ਪੁੱਤਾਂ ਤੋ
ਖਿਲਰੇ ਵਾਲ ਸੰਵਾਰਦੇ ਨੇ ਜੋ ਆਣ ਪੰਜਾਬੀ ਦੇ
"ਪਾਤਰ" ਤੇ "ਗੁਰਦਾਸ" ਉਹਨਾਂ ਚੋ ਮਾਣ ਪੰਜਾਬੀ ਦੇ
ਬਹੁਤੇ ਸੇਵਾਦਾਰ ਤਾਂ ਨੇ ਨੁਕਸਾਨ ਪੰਜਾਬੀ ਦੇ
ਕੱਢਣ ਦੇ ਲਈ ਤੱਤਪਰ ਉਹ ਤਾਂ ਪ੍ਰਾਣ ਪੰਜਾਬੀ ਦੇ
ਲਾਹਿਉ ਫੁੱਲ ਨਾ "ਅਮਨ" ਸਜਾਏ ਗੁੰਦਵੀਆ ਗੁੱਤਾਂ ਚੌ
ਮਾਂ ਬੋਲੀ ਤੰਗ ਆ ਗਈ ਆਪਣੇ ਲਾਡਲੇ ਪੁੱਤਾਂ ਤੋ
ਮਾਂ ਬੋਲੀ ਤੰਗ ਆ ਗਈ ਆਪਣੇ ਲਾਡਲੇ ਪੁੱਤਾਂ ਤੋ.

xxxxxxxx

ਸੱਚ ਪੁੱਛੇ ਤਾਂ ਪਹਿਲਾਂ ਈ ਹੋ ਗਈ ਦੇਰ ਭਗਤ ਸਿਘਾ
ਦੇਸ਼ ਤੇਰੇ ਨੂੰ ਲੋੜ ਏ ਤੇਰੀ ਫੇਰ ਭਗਤ ਸਿੰਘਾ
ਹਾਣੀ ਤੇਰੇ ਨਸ਼ਿਆ ਵਿੱਚ ਗਲਤਾਨ ਹੋ ਗਏ ਨੇ
ਚੀਚੀ ਨੂੰ ਲਹੂ ਲਾ ਕੇ ਲੋਕ ਮਹਾਨ ਹੋ ਗਏ ਨੇ
ਗਿੱਦੜ ਕਰਨ ਕਲੋਲਾਂ, ਸੌ ਗਏ ਸ਼ੇਰ ਭਗਤ ਸਿੰਘਾ
ਦੇਸ਼ ਤੇਰੇ ਨੂੰ ਲੋੜ ਏ ਤੇਰੀ ਫੇਰ ਭਗਤ ਸਿੰਘਾ
ਸੋਚ ਤੇਰੀ ਦੇ ਵਾਰਿਸ, ਫੜ-ਫੜ ਜੇਲੀ ਤਾੜ ਦਿੱਤੇ
ਪੁੱਤ ਪੰਜਾਬ ਦੇ ਅਣਖੀ, ਆਖ ਲਵਾਰਿਸ ਸਾੜ ਦਿੱਤੇ
"ਖਾਲੜੇ" ਵਰਗੇ ਸੂਰਮੇ ਕਰਤੇ ਢੇਰ ਭਗਤ ਸਿੰਘਾ
ਦੇਸ਼ ਤੇਰੇ ਨੂੰ ਲੋੜ ਏ ਤੇਰੀ ਫੇਰ ਭਗਤ ਸਿੰਘਾ
ਬੋਲਿਆ ਕੰਨਾਂ ਤੱਕ ਨਾ ਪਹੁੰਚੇ,  "ਵਾਜ" ਕਿਰਤੀਆ ਦੀ
ਦੇਸ਼ ਦੇ ਕੋਨੇ-ਕੋਨੇ ਰੁਲਦੀ, ਲਾਜ ਕਿਰਤੀਆ ਦੀ
ਪਾ ਜਾ ਗੂੰਜ ਧਮਾਕਿਆ ਦੀ, ਇੱਕ ਵੇਰ ਭਗਤ ਸਿੰਘਾ
ਦੇਸ਼ ਤੇਰੇ ਨੂੰ ਲੋੜ ਏ ਤੇਰੀ ਫੇਰ ਭਗਤ ਸਿੰਘਾ
ਦੇਣ ਹਲੂਣਾ ਗੈਰਤ ਨੂੰ ਉਹ ਸੋਚਾਂ ਮਰ ਗਈਆ
ਲਗਦਾ ਕਦੇ ਕਿ ਇਨਕਲਾਬੀ ਰੂਹਾਂ ਡਰ ਗਈਆ
ਜਾਪੇ ਹੁਣ ਸੂਰਜ ਨੂੰ ਖਾ ਗਏ, ਨ੍ਹੇਰ ਭਗਤ ਸਿੰਘਾ
ਦੇਸ਼ ਤੇਰੇ ਨੂੰ ਲੋੜ ਏ ਤੇਰੀ ਫੇਰ ਭਗਤ ਸਿੰਘਾ
ਕਬਰਾਂ ਵਰਗੀ ਚੁੱਪ ਨੂੰ ਆਖਣ "ਅਮਨ" ਹੋ ਗਿਆ ਏ
ਪੱਤਝੜ ਰੁੱਤ ਨੂੰ ਕਹਿੰਦੇ,ਖਿੜਿਆ ਚਮਨ ਹੋ ਗਿਆ ਏ
ਮੈ ਘੁੱਪ-ਹਨੇਰਿਆ ਨੂੰ ਕਿੰਝ ਕਹਾ ਸਵੇਰ ਭਗਤ ਸਿੰਘਾ
ਦੇਸ਼ ਤੇਰੇ ਨੂੰ ਲੋੜ ਏ ਤੇਰੀ ਫੇਰ ਭਗਤ ਸਿੰਘਾ
ਦੇਸ਼ ਤੇਰੇ ਨੂੰ ਲੋੜ ਏ ਤੇਰੀ ਫੇਰ ਭਗਤ ਸਿੰਘਾ

xxxxxx

ਗੁਰਮਤਿ ਗਿਆਨ ਮਿਸ਼ਨਰੀ ਕਾਲਜ ਲੁਧਿਆਣਾ ਦੇ ਸਿੰਘਾਂ ਵਲੋ ਪਿੰਡਾਂ ਵਿੱਚ ਲਾਈਆ ਜਾ ਰਹੀਆ ਬੱਚਿਆ ਦੀਆ ਗੁਰਮਤਿ ਕਲਾਸਾਂ ਵਿੱਚ ਹਾਜ਼ਰੀ ਭਰ ਰਹੇ ਬੱਚਿਆ ਦੇ ਮਨੋ-ਭਾਵਾਂ ਨੂੰ ਪ੍ਰਗਟ ਕਰਦਾ ਹੋਇਆ ਇਹ ਗੀਤ
ਸੁਣਿਉ ਬਜ਼ਰੁਗੋ ਮੈ ਗੱਲ ਕਹਿਣੀ ਚਾਹੁੰਦਾ ਸੀ
ਅੱਜ ਸੁਣ ਲਵੋ ਜਿਹੜੀ ਕੱਲ ਕਹਿਣੀ ਚਾਹੁੰਦਾ ਸੀ
ਚੰਡੇ ਗਏ ਨੇ ਮਨ ਸਾਡੇ ਗੁਰੂ ਦੀਆ ਸਾਣਾਂ ਤੇ
ਸਾਥੋ ਨਹੀ ਜਗਾਏ ਜਾਂਦੇ ਦੀਵੇ ਜੀ ਮਸਾਣਾਂ ਤੇ
ਕਬਰਾਂ ਜਾਂ ਮਟੀਆ ਜਾਂ ਬਣੇ ਥੜੇ-ਥੜੀਆ
ਝੁਕਣੇ ਨਹੀ ਸਿਰ ਸਾਡੇ ਗੱਲਾਂ ਸੁਣੋ ਖਰੀਆ
ਵੱਜਦੀ ਤਾਂ ਵੱਜੇ ਸੱਟ ਝੂਠੇ ਜਿਹੇ ਮਾਣਾਂ ਤੇ
ਸਾਥੋ ਨਹੀ ਜਗਾਏ ਜਾਂਦੇ ਦੀਵੇ ਜੀ ਮਸਾਣਾਂ ਤੇ
ਥਾਂ-ਥਾਂ ਜਗ੍ਹਾ ਬਣੀਆ ਜੋ ਕਹਿਣ ਨੂੰ ਜਠੇਰੇ ਨੇ
ਪਿੰਡਾਂ ਚ ਪਾਖੰਡੀਆ ਨੇ ਜੋ ਵੀ ਲਾਏ ਡੇਰੇ ਨੇ
ਕਰਨਾ ਯਕੀਨ ਨਹੀਉ ਝੂਠੇ ਵਖਿਆਣਾਂ ਤੇ
ਸਾਥੋ ਨਹੀ ਜਗਾਏ ਜਾਂਦੇ ਦੀਵੇ ਜੀ ਮਸਾਣਾਂ ਤੇ
ਪੂਜਣੇ ਨਾ ਗੁੱਗੇ ਨਾ ਹੀ ਪੂਜਣੇ ਨੌਗੱਜੇ ਜੀ
ਖਾਲਸੇ ਦੀ ਫਤਹਿ ਹੁਣ ਹਰ ਪਾਸੇ ਗੱਜੇ ਜੀ
ਝੁਕਿਆ ਤਾਂ ਸਿਰ ਝੁਕੂ ਗੁਰੂ ਦੇ ਅਖਾਣਾਂ ਤੇ
ਸਾਥੋ ਨਹੀ ਜਗਾਏ ਜਾਂਦੇ ਦੀਵੇ ਜੀ ਮਸਾਣਾਂ ਤੇ
ਵਿਹਲੜ ਜਿਹੇ ਸਾਧ "ਮਹਾਂਪੁਰਸ਼" ਬਣਾਏ ਜੀ
ਤੱਕਲੇ ਜਿਹੇ ਹੋਣਗੇ ਇਹ ਜਦੋ ਲੰਮੇ ਪਾਏ ਜੀ
ਆਉਣ ਵੀ ਨਹੀ ਦੇਣਾ ਕੋਈ ਸਾਧਾਂ ਦੀ ਮਕਾਣਾਂ ਤੇ
ਸਾਥੋ ਨਹੀ ਜਗਾਏ ਜਾਂਦੇ ਦੀਵੇ ਜੀ ਮਸਾਣਾਂ ਤੇ
ਪੂਜਾ ਏ ਅਕਾਲ ਦੀ ਤੇ ਗੁਰੂ ਏ ਗ੍ਰੰਥ ਜੀ
ਸਭ ਤੋ ਨਿਆਰਾ ਤੇ ਪਿਆਰਾ ਸਾਨੂੰ ਪੰਥ ਜੀ
"ਅਮਨ ਸਿੰਘਾ" ਨਾ ਭੌਰੇ ਬਹਿਣ ਕਚਿਆਣਾਂ ਤੇ
ਸਾਥੋ ਨਹੀ ਜਗਾਏ ਜਾਂਦੇ ਦੀਵੇ ਜੀ ਮਸਾਣਾਂ ਤੇ
ਸਾਥੋ ਨਹੀ ਜਗਾਏ ਜਾਂਦੇ ਦੀਵੇ ਜੀ ਮਸਾਣਾਂ ਤੇ

xxxxxxx

ਉਦਾਸੀ ਦੇ ਆਲਮ ਚ ਖੜੇ ਘਰ ਵਲੋ ਆਪਣੇ ਜਿਊਣ-ਜੋਗਿਆ ਨੂੰ ਇੱਕ ਹੌਕਿਆ ਭਰੀ ਹਾਕ
ਲੱਭਣੇ ਨਿਸ਼ਾਨ ਨਹੀ ਪਾਣੀ ਤੇ ਵਾਹੀ ਲੀਕ ਦੇ
ਮੁੜ ਆਉ ਘਰਾਂ ਨੂੰ ਘਰ ਨੇ ਉਡੀਕਦੇ
ਵਿਹੜੇ ਚ ਉਦਾਸੀਆ ਨੇ ਡਾਹ ਲਈਆ ਪੀਹੜੀਆ
ਡਾਰਾਂ ਬੰਨ ਘੁੰਮਦੀਆ ਕੰਧਾਂ ਉਤੇ ਕੀੜੀਆ
ਘੁੱਗੀਆ,ਕਬੂਤਰ ਵਿਉਤਾਂ ਨੇ ਉਲੀਕਦੇ
ਮੁੜ ਆਉ ਘਰਾਂ ਨੂੰ ਘਰ ਨੇ ਉਡੀਕਦੇ
ਤੁਸਾਂ ਤੋ ਬਗੈਰ ਆ ਕੇ ਬੂਹੇ ਕੀਹਨੇ ਖੋਹਲਣੇ
ਉਜੜੇ ਬਨੇਰਿਆ ਤੇ ਕਾਂ ਕੀ ਨੇ ਬੋਲਣੇ
ਹਾਲ ਤੋ ਬੇਹਾਲ ਘਰ ਖੁਸ਼ ਤਾਂ ਸ਼ਰੀਕ ਨੇ
ਮੁੜ ਆਉ ਘਰਾਂ ਨੂੰ ਘਰ ਨੇ ਉਡੀਕਦੇ
ਮਾਂ ਵਾਲਾ ਪਿਆ ਜੋ ਦਲਾਨ ਚ ਸੰਦੂਕ ਜੀ
ਮਾਰ ਖਾ ਵਿਛੋੜਿਆ ਦੀ ਸੌ ਗਿਆ ਘੂਕ ਜੀ
ਖੇਸ ਤੇ ਤਲਾਈਆ ਪਰ ਵਿੱਚ ਪਏ ਨੇ ਚੀਕਦੇ
ਮੁੜ ਆਉ ਘਰਾਂ ਨੂੰ ਘਰ ਨੇ ਉਡੀਕਦੇ
ਮੁੜੇ ਜੇ ਨਾ "ਅਮਨ" ਤਾਂ ਖੋਅਲੇ ਬਣ ਜਾਣਗੇ
ਹਾਲ ਦੇਖ ਫੇਰ ਦਿਲ ਕੋਇਲੇ ਬਣ ਜਾਣਗੇ
ਆਖਰਾਂ ਨੂੰ ਰੋਣ ਜੋ ਫਕੀਰ ਹੋਣ ਲੀਕ ਦੇ
ਮੁੜ ਆਉ ਘਰਾਂ ਨੂੰ ਘਰ ਨੇ ਉਡੀਕਦੇ
ਮੁੜ ਆਉ ਘਰਾਂ ਨੂੰ ਘਰ ਨੇ ਉਡੀਕਦੇ

xxxxxxx

BACK TO HOME

No comments:

Post a Comment